KASHMIR NEER Punjabi Poet

Kashmir Neer's Birth
Kashmir Neer's Education
Kashmir Neer's Occupation
Places where Kashmir Neer lived
- Village Saleempur Distt. Sangrur Punjab
- Village Kandhipur(Bassi Pathana) Distt. Fatehgarh Sahib Punjab
- Village MorJhari(Distt. Bijnor) U.P.
- Geeta Colony New Delhi
- Vaishali, Ghaziabad (U.P.)
- Current Residence Rudrapur (Uttarakhand)
Books Kashmir Neer
Videos:
Awards:
- Sache Paatshah Lekhak Sanmaan 2014, From Punjabi Sahit Sabhyachaar Sangthan Delhi
- Punjabi Bhasha Sahit Award 2018, From Haryana Punjabi Sahit Acedemy (Haryana Govt.) on 11 January, 2018 at Pragati Maidan Delhi
- A Ghazal "Gum Ne Rasoyi Vichon" is included in class 10th Syllabus, CBSE Board (Book - Sahitak Kirna)
- ਹੋਰ ਵੀ ਬਹੁਤ ਸਾਰੀਆਂ ਸਾਹਿਤ ਸਭਾਵਾਂ ਤੇ ਭਾਸ਼ਾ ਅਕਾਦਮੀਆਂ ਵੱਲੋਂ ਮਾਨ ਸਨਮਾਨ ਪ੍ਰਾਪਤ ਹੋਏ।
Ghazal - Kashmir Neer
ਮਿਲੀ ਜੋ ਪੁਰਖਿਆਂ ਤੋਂ ਉਹ ਅਜੇ ਜਾਗੀਰ ਬਾਕੀ ਹੈ।
ਕਿ ਸਾਡੇ ਜਿਸਮ ਦਾ ਕੁਝ ਆਤਮਾ ਸੰਗ ਸੀਰ ਬਾਕੀ ਹੈ।
ਅਸੀਂ ਅਲਸੀ ਸਮਝ ਕੇ ਬੀਜ ਪੋਹਲੀ ਦੇ ਹੀ ਭੁੰਨ ਖਾਧੇ
ਜਿਨ੍ਹਾਂ ਦੀ ਖ਼ੂਨ ਵਿੱਚ ਸਾਡੇ ਅਜੇ ਤਾਸੀਰ ਬਾਕੀ ਹੈ।
ਮੁਰੀਦ ਅਪਣੇ ਅਸੂਲਾਂ ਨੂੰ ਕਦੋਂ ਦੇ ਵੇਚ ਗਏ ਹੁੰਦੇ
ਅਜੇ ਆਦਰਸ਼ ਦੇ ਆਸਣ ਤੇ ਬੈਠਾ ਪੀਰ ਬਾਕੀ ਹੈ।
ਉਹ ਖ਼ੁਦ ਨੂੰ ਹਾਰਦੇ ਹੋਏ ਕਦੇ ਮਹਿਸੂਸ ਨੲ੍ਹੀਂ ਕਰਦੇ
ਜਿਨ੍ਹਾਂ ਨੂੰ ਆਸ ਦਾ ਭੱਥੇ 'ਚ ਦਿਸਦਾ ਤੀਰ ਬਾਕੀ ਹੈ।
ਬੜੇ ਪੂੰਝੇ ਨੇ ਲਗਦੇ ਜਾ ਰਹੇ ਮੌਕਾ-ਪ੍ਰਸਤੀ ਦੇ
ਅਜੇ ਪਰ ਜ਼ਿਹਨ ਵਿੱਚ ਨਿਯਮਾਂ ਦੀ ਕੁਝ ਤਸਵੀਰ ਬਾਕੀ ਹੈ।
ਹਜ਼ਾਰਾਂ ਹੀ ਕਿਤਾਬਾਂ ਪਾਠਕਾਂ ਪੜ੍ਹ ਕੇ ਗੁਆ ਛੱਡੀਆਂ
ਮਗਰ ਵਾਰਿਸ ਦੀ ਪੜ੍ਹ ਕੇ ਵੀ ਪੜ੍ਹਨ ਨੂੰ ਹੀਰ ਬਾਕੀ ਹੈ।
Ghazal - Kashmir Neer
ਗਿਣਤੀ ਮਿਣਤੀ ਵਿਚ ਹਾਂ ਪੈ ਗਏ ਆਪਾ ਵਾਰਨ ਤੋਂ ਪਹਿਲਾਂ।
ਏਦਾਂ ਦੇ ਕੰਮ ਹੋਇਆ ਕਰਦੇ ਸੋਚ ਵਿਚਾਰਨ ਤੋਂ ਪਹਿਲਾਂ।
ਇਕ ਅੱਧ ਹੰਭਲਾ ਹੋਰ ਮਾਰ ਸੀ ਲੈਣਾ ਹਾਰਨ ਤੋਂ ਪਹਿਲਾਂ।
ਏਥੇ ਮਾਫ਼ੀ ਕਦੇ ਨਾ ਮਿਲਦੀ ਕਮੀ ਸੁਧਾਰਨ ਤੋਂ ਪਹਿਲਾਂ।
ਕੁਝ ਨਾ ਮੰਗੀਂ ਕੁਝ ਨਾ ਲੋੜੀਂ ਬੇਪ੍ਰਵਾਹ ਦੀ ਅਣਸ ਏਂ ਤੂੰ
ਲੇਲੇ ਬਣ ਜਾਂਦੇ ਨੇ ਬੰਦੇ ਅਰਜ਼ ਗੁਜ਼ਾਰਨ ਤੋਂ ਪਹਿਲਾਂ।
ਦੁਨੀਆਂ ਨੇ ਤਾਂ ਮਿੱਟੀ ਰੋਲਿਆ ਵੀ ਤੇ ਪਲੰਘ ਬਿਠਾਇਆ ਵੀ
ਗੋਤੇ ਦੇ ਦੇ ਡੋਬਿਆ ਸਾਨੂੰ ਰੱਬ ਨੇ ਤਾਰਨ ਤੋਂ ਪਹਿਲਾਂ।
ਭੁੱਜੇ ਹੋਏ ਠੋਸ ਦਾਣਿਆਂ ਵਿਚ ਨਾ ਉਹ ਕੁਝ ਬਣ ਜਾਣਾ
ਫੂਕ ਮਾਰ ਕੇ ਜਿਹਨੂੰ ਉਡਾਉਂਦੇ ਫੱਕਾ ਮਾਰਨ ਤੋਂ ਪਹਿਲਾਂ।
ਕਿਸ ਦੇ ਪਹਿਲੂ ਵਿਚ ਛੁਪ ਸੂਰਜ ਅਸਤ ਹੋਏ ਆਰਾਮ ਕਰੇ
ਫਿਰ ਤੋਂ ਨਿੱਤ ਨਿੱਤ ਸੜਨਾ ਪੈਂਦਾ ਆਪਾ ਠਾਰਨ ਤੋਂ ਪਹਿਲਾਂ।